Patiala: 11 November, 2019
College Students won prizes in Dera Baba Nanak Online Youth Festival held on the occasion of 550th Prakash Utsav of Shri Guru Nanak Dev Ji
Two students of Multani Mal Modi College performed brilliantly in the ‘Dera Baba Nanak Online Youth Festival’ organized by the Punjab Government in celebration of the 550-year-old Prakash Utsav of Shri Guru Nanak Dev Ji. College students won the laurels by performing very well in the online entries of Speech and Sketch. In the Speech (Punjabi) Competition, Guneet Kaur (Class BCom-II) of the College won second place and won the prize of Rs. 31000/- and Jasneet Kaur (Class BA-III) placed third in the making of Sketch (Shri Guru Nanak Dev Ji), she won the prize of Rs. 21000/-. It is worth mentioning that the online presentation and distribution of prizes for this competition was celebrated at the 550th birth anniversary of Sri Guru Nanak Dev Ji at Dera Baba Nanak during a special function organized by the Punjab Government on 11th November, 2019. S. Sukhjinder Singh Randhawa, Minister in Punjab Government distributed prizes to the winners. College Principal Dr. Khushwinder Kumar expressed his happiness and congratulated both the winner students and given them a warm welcome. He appreciated the efforts of the Dean Co-curricular activities Dr. Baljinder Kaur and the team of teachers for their successful supervision, starting from participating in the event to the spectacular winning performance. The college also honored the two contestants during a brief event, the winner students were honoured by Dr. Rattan Singh Jaggi, an eminent Punjabi Scholar and thinker and Dr. Ishwar Dyal Gaud, Professor, History Department, Panjab University, Chandigarh.
ਪਟਿਆਲਾ: 11 ਨਵੰਬਰ, 2019
‘ਡੇਰਾ ਬਾਬਾ ਨਾਨਕ ਆਨਲਾਈਨ ਯੂਥ ਫੈਸਟੀਵਲ’ ਵਿਚ ਮੁਲਤਾਨੀ ਮਲ ਮੋਦੀ ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਮਨਾਉਂਦੇ ਹੋਏ ਪੰਜਾਬ ਸਰਕਾਰ ਦੁਆਰਾ ਕਰਵਾਏ ਗਏ ‘ਡੇਰਾ ਬਾਬਾ ਨਾਨਕ ਆਨਲਾਈਨ ਯੂਥ ਫੈਸਟੀਵਲ’ ਵਿਚ ਮੁਲਤਾਨੀ ਮਲ ਮੋਦੀ ਕਾਲਜ ਦੇ ਦੋ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਸਾਰੇ ਕਾਲਜਾਂ ਨੂੰ ਪਛਾੜਦੇ ਹੋਏ ਭਾਸ਼ਣ ਅਤੇ ਸ੍ਕੈਚ ਬਣਾਉਣ ਦੇ ਮੁਕਾਬਲੇ ਜਿੱਤੇ। ਭਾਸ਼ਣ (ਪੰਜਾਬੀ) ਪ੍ਰਤੀਯੋਗਤਾ ਵਿਚ ਕਾਲਜ ਦੀ ਗੁਨੀਤ ਕੌਰ (ਕਲਾਸ ਬੀ.ਕਾਮ ਭਾਗ ਦੂਜਾ) ਨੇ ਦੂਜਾ ਸਥਾਨ ਜਿੱਤਦੇ ਹੋਏ 31000 ਅਤੇ ਜਸਨੀਤ ਕੌਰ (ਕਲਾਸ ਬੀ.ਏ. ਭਾਗ ਤੀਜਾ) ਨੇ ਸ੍ਕੈਚ (ਸ਼੍ਰੀ ਗੁਰੂ ਨਾਨਕ ਦੇਵ ਜੀ) ਬਣਾਉਣ ਦੇ ਮੁਕਾਬਲੇ ਚ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ 21000 ਦੀ ਰਾਸ਼ੀ ਜਿੱਤੀ। ਜ਼ਿਕਰਯੋਗ ਹੈ ਕਿ ਆਨਲਾਈਨ ਜਿੱਤੀ ਇਸ ਪ੍ਰਤੀਯੋਗਤਾ ਦੀ ਸਟੇਜ ਪੇਸ਼ਕਾਰੀ ਤੇ ਇਨਾਮਾਂ ਦੀ ਤਕਸੀਮ ਡੇਰਾ ਬਾਬਾ ਨਾਨਕ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਮਨਾਉਂਦਿਆਂ ਪੰਜਾਬ ਸਰਕਾਰ ਵਲੋਂ 11 ਨਵੰਬਰ ਨੂੰ ਕਰਵਾਏ ਗਏ ਵਿਸੇਸ਼ ਸਮਾਗਮ ਦੌਰਾਨ ਕੀਤੀ ਗਈ ਜਿੱਥੇ ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਸ੍ਰ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਕਾਲਜ ਪ੍ਰਿੰਸੀਪਲ ਡਾਕਟਰ ਖੁਸ਼ਵਿੰਦਰ ਕੁਮਾਰ ਜੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੋਨਾਂ ਪ੍ਰਤੀਯੋਗੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਕਾਲਜ ਪੁੱਜਣ ਉੱਤੇ ਨਿੱਘਾ ਸਵਾਗਤ ਕੀਤਾ। ਓਨਾ ਨੇ ਇਸ ਪ੍ਰਤੀਯੋਗਤਾ ਚ ਹਿੱਸਾ ਲੈਣ ਤੋਂ ਸ਼ਾਨਦਾਰ ਜੇਤੂ ਪ੍ਰਦਰਸ਼ਨ ਤੱਕ ਦੇ ਸਫਰ ਨੂੰ ਆਪਣੀ ਸੁਯੋਗ ਨਿਗਰਾਨੀ ਅਧੀਨ ਨੇਪਰੇ ਚਾੜ੍ਹਨ ਲਈ ਯੂਥ ਫੈਸਟੀਵਲ ਦੇ ਕੋਆਰਡੀਨੇਟਰ ਡਾਕਟਰ ਬਲਜਿੰਦਰ ਕੌਰ ਅਤੇ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਦੀ ਟੀਮ ਦੇ ਯਤਨਾਂ ਦੀ ਵਿਸ਼ੇਸ਼ ਸਰਾਹਨਾ ਕੀਤੀ। ਕਾਲਜ ਵੱਲੋਂ ਇੱਕ ਸੰਖੇਪ ਸਮਾਗਮ ਵਿੱਚ ਦੋਵਾਂ ਜੇਤੂ ਵਿਦਿਆਰਥਣਾਂ ਨੂੰ ਮਸ਼ਹੂਰ ਪੰਜਾਬੀ ਸਾਹਿਤਕਾਰ ਅਤੇ ਵਿਚਾਰਕ ਡਾ. ਰਤਨ ਸਿੰਘ ਜੱਗੀ ਅਤੇ ਡਾ. ਈਸ਼ਵਰ ਦਿਆਲ ਗੌੜ, ਪ੍ਰੋਫੈਸਰ, ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਸਨਮਾਨਿਤ ਕੀਤਾ ਗਿਆ।
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #derababananak #prakashutsav #550prakashutsav #gurunanakdevji #550birthanniversary #awardwinners #onlineyouthfestival